ਹਵਾ ਪ੍ਰਦੂਸ਼ਣ ਉਦੋਂ ਹੁੰਦਾ ਹੈ ਜਦੋਂ ਖਤਰਨਾਕ ਕਣ, ਗੈਸਾਂ ਅਤੇ ਰਸਾਇਣ ਪਦਾਰਥ ਹਵਾ ਵਿੱਚ ਮਿਲ ਜਾਂਦੇ ਹਨ।ਇਹ ਪ੍ਰਦੂਸ਼ਣ ਸਾਡੀ ਤੰਦਰੁਸਤੀ ਅਤੇ ਵਾਤਾਵਰਣ ‘ਤੇ ਮਾੜਾ ਪ੍ਰਭਾਵ ਪਾਉਂਦਾ ਹੈ।
ਹਵਾ ਪ੍ਰਦੂਸ਼ਣ ਦੇ ਕਾਰਨ
ਉਦਯੋਗਿਕ ਨਿਕਾਸ
ਫੈਕਟਰੀਆਂ ਵਿੱਚੋ ਧੂੰਆਂ, ਰਸਾਇਣ ਅਤੇ ਗੈਸਾਂ ਨਿਕਲਦੀਆ ਹਨ। ਇਹਨਾਂ ਵਿੱਚ ਕਾਰਬਨ ਮੋਨੋਆਕਸਾਈਡ, ਜੈਵਿਕ ਰਹਿੰਦ-ਖੂੰਹਦ ਅਤੇ ਹਾਈਡਰੋਕਾਰਬਨ ਸ਼ਾਮਲ ਹੋ ਜਾਂਦੀਆਂ ਹਨ ਇਹ ਸਭ ਮਿਲ ਕੇ ਵਾਤਾਵਰਣ ਨੂੰ ਜਹਿਰੀਲਾ ਬਣਾਉਂਦੀਆਂ ਹਨ।
ਕੋਲਾ ਅਤੇ ਤੇਲ ਨਾਲ ਚੱਲਣ ਵਾਲੇ ਪਲਾਂਟ ਵੀ ਜ਼ਹਿਰੀਲੀਆਂ ਗੈਸਾਂ ਬਾਹਰ ਛੱਡ ਦੇ ਹਨ।
ਰਸਾਇਣਕ ਅਤੇ ਟੈਕਸਟਾਈਲ ਉਦਯੋਗ ਵੱਡੀ ਗਿਣਤੀ ਵਿੱਚ ਕਾਰਬਨ ਡਾਈਆਕਸਾਈਡ, ਹਾਈਡਰੋਕਾਰਬਨ, ਰਸਾਇਣ, ਅਤੇ ਜੈਵਿਕ ਮਿਸ਼ਰਣ ਛੱਡਦੇ ਹਨ।
ਆਲੇ-ਦੁਆਲੇ ਵਿਚ ਮੌਜੂਦ ਇਨ੍ਹਾਂ ਸੂਖਮ ਜੀਵਾਂ ਦੇ ਸੜਨ ਨਾਲ ਮੀਥੇਨ ਗੈਸ ਨਿਕਲਦੀ ਹੈ ਜੋ ਬਹੁਤ ਜ਼ਿਆਦਾ ਜ਼ਹਿਰੀਲੀ ਹੁੰਦੀ ਹੈ। ਮੀਥੇਨ ਵਰਗੀ ਜ਼ਹਿਰੀਲੀ ਗੈਸ ਵਿੱਚ ਸਾਹ ਲੈਣ ਨਾਲ ਮੌਤ ਹੋ ਸਕਦੀ ਹੈ।
ਘਰੇਲੂ ਪ੍ਰਦੂਸ਼ਣ
ਰੋਜ਼ਾਨਾ ਘਰੇਲੂ ਉਤਪਾਦ, ਜਿਵੇਂ ਕਿ ਘਰਾਂ ਵਿੱਚ ਲੱਗੀਆਂ ਚਿਮਨੀਆਂ, ਸਫਾਈ ਏਜੰਟ ਹਵਾ ਵਿੱਚ ਹਾਨੀਕਾਰਕ ਰਸਾਇਣਾਂ ਨੂੰ ਛੱਡਦੇ ਹਨ। ਇਸ ਤੋਂ ਅਲਾਵਾ ਕੱਚੇ ਬਾਲਣ ਨਾਲ ਅੱਗ ਦੀ ਵਰਤੋਂ ਨਾਲ ਵੀ ਹਵਾ ਵਿਚ ਪ੍ਰਦੂਸ਼ਣ ਫੈਲਦਾ ਹੈ।
ਜੰਗਲੀ ਅੱਗ
ਜੰਗਲੀ ਅੱਗ ਵੀ ਹਵਾ ਪ੍ਰਦੂਸ਼ਣ ਨੂੰ ਵਧਾ ਰਹੀ ਹੈ । ਅੱਜ-ਕੱਲ ਲੋਕ ਪਰਾਲੀ ਅਤੇ ਖੇਤਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਲਈ ਅੱਗ ਲਾ ਦਿੰਦੇ ਹਨ। ਜਿਸ ਨਾਲ ਬਹੁਤ ਧੂੰਆਂ ਹੁੰਦਾ ਹੈ ਅਤੇ ਕਈ ਬਾਰ ਇਹ ਅੱਗ ਬਹੁਤ ਜ਼ਿਆਦਾ ਫੈਲ ਜਾਂਦੀ ਹੈ ਜਿਸ ਤੇ ਕਾਬੂ ਕਰਨਾ ਬਹੁਤ ਅਉਖਾ ਹੋ ਜਾਂਦਾ ਹੈ।
ਅੱਗ ਨਾਲ ਬਹੁਤ ਧੂੰਆਂ ਪੈਦਾ ਹੁੰਦਾ ਹੈ। ਧੂੰਏ ਕਾਰਨ ਹਵਾ ਧੁੰਦਲੀ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ। ਇਸ ਧੂੰਏਂ ਦੇ ਨਤੀਜੇ ਵਜੋਂ ਦਿੱਖਣਾ ਘੱਟ ਜਾਂਦਾ ਹੈ ਜਿਸ ਨਾਲ ਸੜਕ ਤੇ ਹਾਸਦਾ ਵੀ ਵਾਪਰ ਸਕਦਾ ਹੈ। ਸਾਹ ਲੈਣ ਵਿੱਚ ਮੁਸ਼ਕਲ, ਅੱਖਾਂ, ਨੱਕ ਅਤੇ ਗਲੇ ਵਿੱਚ ਜਲਣ, ਸਾਹ ਦੀ ਨਾਲੀ ਵਿੱਚ ਖੁਜਲੀ ਆਦਿ ਸਾਰੇ ਧੂੰਏਂ ਵਿੱਚ ਸਾਹ ਲੈਣ ਦੇ ਲੱਛਣ ਹਨ।
ਵੱਧ ਰਹੀ ਆਵਾਜਾਈ
ਖੁੱਲ੍ਹੇਆਮ ਕੂੜਾ ਸਿੱਟਣਾ ਵੀ ਬਹੁਤ ਵੱਡੀ ਸਮੱਸਿਆ ਹੈ। ਆਮ ਤੌਰ ਤੇ ਉਸ ਕੂੜੇ ਵਿੱਚ ਪਲਾਸਟਿਕ ਦੇ ਲਿਫਾਫੇ ਵੀ ਮਿਲੇ ਹੁੰਦੇ ਹਨ। ਕਈ ਬਾਰ ਲੋਕ ਕੁੜੇ ਨੂੰ ਇਕੱਠਾ ਕਰਕੇ ਉਸ ਨੂੰ ਅੱਗ ਲਗਾ ਦਿੰਦੇ ਹਨ। ਇਸ ਵਿੱਚੋ ਵੀ ਨਿਕਲਣ ਵਾਲਾ ਧੂੰਆਂ ਵੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ।
ਖੁੱਲ੍ਹੇਆਮ ਕੂੜਾ ਕਰਕਟ ਸਾੜਨਾ
ਖੁੱਲ੍ਹੇਆਮ ਕੂੜਾ ਸਿੱਟਣਾ ਵੀ ਬਹੁਤ ਵੱਡੀ ਸਮੱਸਿਆ ਹੈ। ਆਮ ਤੌਰ ਤੇ ਉਸ ਕੂੜੇ ਵਿੱਚ ਪਲਾਸਟਿਕ ਦੇ ਲਿਫਾਫੇ ਵੀ ਮਿਲੇ ਹੁੰਦੇ ਹਨ। ਕਈ ਵਾਰ ਲੋਕ ਕੁੜੇ ਨੂੰ ਇਕੱਠਾ ਕਰਕੇ ਉਸ ਨੂੰ ਅੱਗ ਲਗਾ ਦਿੰਦੇ ਹਨ। ਇਸ ਵਿੱਚੋ ਵੀ ਨਿਕਲਣ ਵਾਲਾ ਧੂੰਆਂ ਵੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ।
ਹਵਾ ਪ੍ਰਦੂਸ਼ਣ ਦੇ ਪ੍ਰਭਾਵ
ਸਿਹਤ ਸੰਬੰਧੀ ਪ੍ਰਭਾਵ
ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਜਿਸ ਵਿੱਚ ਸਾਹ ਦੀਆਂ ਸਮੱਸਿਆਵਾਂ, ਦਿਲ ਦੀਆਂ ਬਿਮਾਰੀਆਂ, ਅਤੇ ਇੱਥੋਂ ਤੱਕ ਕਿ ਕੈਂਸਰ ਵੀ ਹੋ ਸਕਦਾ ਹੈ।
ਹਵਾ ਪ੍ਰਦੂਸ਼ਣ ਫੇਫੜਿਆਂ ਵਿੱਚ ਮਾਸਪੇਸ਼ੀਆਂ ਨੂੰ ਸੁੰਗੜਨ ਦਾ ਕਾਰਨ ਬਣ ਸਕਦਾ ਹੈ, ਇਸ ਨਾਲ ਗਲੇ ਵਿੱਚ ਖਰਾਸ਼, ਖੰਘ, ਫੇਫੜਿਆਂ ਦੀ ਸੋਜ, ਅਤੇ ਫੇਫੜਿਆਂ ਨੂੰ ਸਥਾਈ ਨੁਕਸਾਨ ਪਹੁੰਚ ਸਕਦਾ ਹੈ।
ਹਵਾ ਪ੍ਰਦੂਸ਼ਣ ਦੇ ਲੰਬੇ ਸਮੇਂ ਤੱਕ ਸੰਪਰਕ ਚ ਰਹਿਣ ਨਾਲ ਕਈ ਗੰਭੀਰ ਬਿਮਾਰੀਆਂ ਅਤੇ ਸਰੀਰ ਦੇ ਕਈ ਪ੍ਰਣਾਲੀਆਂ ਦੀਆ ਬਿਮਾਰੀਆਂ ਹੋ ਜਾਂਦੀਆਂ ਹਨ
ਵਾਤਾਵਰਨ ਪ੍ਰਭਾਵ
ਹਵਾ ਪ੍ਰਦੂਸ਼ਣ ਫਸਲਾਂ ਅਤੇ ਰੁੱਖਾਂ ਨੂੰ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ। ਖੇਤੀਬਾੜੀ ਫਸਲਾਂ ਅਤੇ ਵਪਾਰਕ ਜੰਗਲਾਂ ਦੀ ਪੈਦਾਵਾਰ ਵਿੱਚ ਕਮੀ ਹੋ ਜਾਂਦੀ ਹੈ।
ਹਵਾ ਪ੍ਰਦੂਸ਼ਣ ਪੌਦਿਆਂ ਅਤੇ ਜਾਨਵਰਾਂ ਸਮੇਤ ਸਾਰੇ ਜੀਵਾ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹ ਪਾਣੀ ਅਤੇ ਮਿੱਟੀ ਨੂੰ ਵੀ ਦੂਸ਼ਿਤ ਕਰਦਾ ਹੈ।
ਹਵਾ ਪ੍ਰਦੂਸ਼ਣ ਦੇ ਹੱਲ
ਜਨਤਕ ਆਵਾਜਾਈ ਪ੍ਰਣਾਲੀਆਂ ਦਾ ਵਿਸਤਾਰ ਅਤੇ ਸੁਧਾਰ ਕਰਨਾ ਸੜਕ ‘ਤੇ ਵਿਅਕਤੀਗਤ ਵਾਹਨਾਂ ਦੀ ਗਿਣਤੀ ਨੂੰ ਘਟਾ ਸਕਦਾ ਹੈ। ਸਾਈਕਲ ਲੇਨਾਂ ਅਤੇ ਪੈਦਲ ਚੱਲਣ ਵਾਲੇ ਮਾਰਗਾਂ ਦੇ ਵਿਕਾਸ ਦੁਆਰਾ ਗੈਰ-ਮੋਟਰਾਈਜ਼ਡ ਆਵਾਜਾਈ ਨੂੰ ਉਤਸ਼ਾਹਿਤ ਕਰਨਾ ਵਾਹਨਾਂ ਦੇ ਪ੍ਰਦੂਸ਼ਣ ਨੂੰ ਘਟਾ ਸਕਦਾ ਹੈ
ਉਦਯੋਗਿਕ ਨਿਕਾਸ ‘ਤੇ ਸਖ਼ਤ ਨਿਯਮਾਂ ਨੂੰ ਲਾਗੂ ਕਰਨਾ ਕੰਪਨੀਆਂ ਨੂੰ ਸਾਫ਼-ਸੁਥਰੀ ਤਕਨਾਲੋਜੀਆਂ ਅਤੇ ਅਭਿਆਸਾਂ ਨੂੰ ਅਪਣਾਉਣ ਲਈ ਮਜਬੂਰ ਕਰ ਸਕਦਾ ਹੈ।
ਪ੍ਰਦੂਸ਼ਣ ਕੰਟਰੋਲ ਟੈਕਨੋਲੋਜੀ ਫੈਕਟਰੀਆਂ ਵਿੱਚ ਸਕ੍ਰਬਰ, ਫਿਲਟਰ ਅਤੇ ਇਲੈਕਟ੍ਰੋਸਟੈਟਿਕ ਪ੍ਰਿਸੀਪੀਟੇਟਰਾਂ ਦੀ ਵਰਤੋਂ ਹਵਾ ਵਿੱਚ ਛੱਡੇ ਜਾਣ ਵਾਲੇ ਪ੍ਰਦੂਸ਼ਕਾਂ ਦੀ ਮਾਤਰਾ ਨੂੰ ਘਟਾ ਸਕਦੀ ਹੈ।
ਊਰਜਾ-ਕੁਸ਼ਲ ਉਪਕਰਨਾਂ ਦੀ ਚੋਣ ਕਰੋ ਅਤੇ ਬਿਜਲੀ ਦੀ ਖਪਤ ਨੂੰ ਘਟਾਓ। ਊਰਜਾ ਸਰੋਤਾਂ ਦੀ ਵਰਤੋਂ ਕਰੋ ਜਿਵੇ ਕਿ ਹਵਾ, ਸੂਰਜੀ ਅਤੇ ਪਣ-ਬਿਜਲੀ ਜੈਵਿਕ ਇੰਧਨ ਆਦਿ।
ਮੁੜ ਵਰਤੋਂ ਅਤੇ ਚੀਜਾਂ ਰੀਸਾਈਕਲ ਕਰੋ ਜਿਵੇ ਕਿ ਰਹਿੰਦ-ਖੂੰਹਦ ਦੇ ਉਤਪਾਦਨ ਨੂੰ ਘੱਟ ਤੋਂ ਘੱਟ ਕਰੋ।
ਉਦਯੋਗਿਕ ਅਭਿਆਸਾਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਜਿਵੇ ਸਹੀ ਫਿਲਟਰਿੰਗ ਲਾਗੂ ਕਰੋ ਅਤੇ ਫੈਕਟਰੀਆਂ ਤੋਂ ਜ਼ਹਿਰੀਲੇ ਪਦਾਰਥ ਨੂੰ ਘਟਾਓ।
ਅਖ਼ੀਰ ਵਿੱਚ
ਹਵਾ ਇੱਕ ਬੁਨਿਆਦੀ ਲੋੜ ਹੈ ਜਿਸ ਤੋਂ ਬਿਨਾਂ ਅਸੀਂ ਸਾਰੇ ਜਿਉਂਦੇ ਨਹੀਂ ਰਹਿ ਸਕਦੇ। ਜੀਵਾਂ ਨੂੰ ਵੀ ਸਾਹ ਲੈਣ ਅਤੇ ਊਰਜਾ ਪੈਦਾ ਕਰਨ ਲਈ ਹਵਾ ਵਿੱਚ ਮੌਜੂਦ ਆਕਸੀਜਨ ਦੀ ਲੋੜ ਹੁੰਦੀ ਹੈ। ਇਸ ਲਈ ਹਵਾ ਸਾਡੇ ਸਾਰਿਆਂ ਲਈ ਬਹੁਤ ਜ਼ੁਰੂਰੀ ਹੈ। ਸਾਨੂੰ ਵਾਤਾਵਰਣ ਨੂੰ ਸਾਫ਼ ਰੱਖਣਾ ਪਵੇਗਾ ਤਾ ਹੀ ਅਸੀਂ ਸਾਫ਼ ਹਵਾ ਵਿਚ ਸਾਹ ਲੈ ਸਕਦੇ ਹਾਂ।
ਜਵਾਬ ਦੇਵੋ