photo of medicine

ਐਂਟੀਬਾਇਓਟਿਕਸ ਦੀ ਦੁਰਵਰਤੋਂ ਨਾਲ ਆਉਣ ਵਾਲਾ ਵੱਡਾ ਖ਼ਤਰਾ

ਐਂਟੀਬਾਇਓਟਿਕਸ ਉਹ ਦਵਾਈਆਂ ਹਨ ਜੋ ਲੋਕਾਂ ਅਤੇ ਜਾਨਵਰਾਂ ਵਿੱਚ ਬੈਕਟੀਰੀਆ ਦੇ ਨਾਲ ਲੜਦੀਆਂ ਹਨ। ਇਹ ਬੈਕਟੀਰੀਆ ਨੂੰ ਮਾਰਦੀਆ ਅਤੇ ਬੈਕਟੀਰੀਆ ਨੂੰ ਵਧਣ ਤੋਂ ਰੋਕਦੀਆ ਹਨ। 

ਐਂਟੀਬਾਇਓਟਿਕਸ ਵੱਖ-ਵੱਖ ਤਰਾਂ ਦੇ ਹੁੰਦੇ ਹਨ।

ਅਮੋਕਸੀਸਿਲਿਨ (amoxicillin)

ਸਿਪ੍ਰੋਫਲੋਕਸਸੀਨ (cephalexin)

ਮੈਟ੍ਰੋਨੀਡਾਜ਼ੋਲ (metronidazole)

ਐਂਟੀਬਾਇਓਟਿਕਸ ਨੂੰ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ ਜਿਵੇਂ  ਗੋਲੀਆਂ, ਕੈਪਸੂਲ, ਜਾਂ ਤਰਲ ਪਦਾਰਥ।

ਇਹ ਇੱਕ ਕਰੀਮ, ਸਪਰੇਅ, ਜਾਂ ਮਲਮ ਵੀ ਹੋ ਸਕਦੀ ਹੈ, ਜੋ ਤੁਸੀਂ ਆਪਣੀ ਚਮੜੀ ‘ਤੇ ਲਾਉਂਦੇ ਹੋ। ਇਹ ਆਮ ਤੋਰ ਤੇ ਇਹ ਬੂੰਦਾਂ ਦੇ ਰੂਪ ਵਿੱਚ ਵੀ ਵਰਤੀ ਜਾਂਦੀ ਹੈ ਜਿਵੇਂ ਅੱਖਾਂ, ਕੰਨ ਅਤੇ ਨੱਕ ਲਈ।

ਐਂਟੀਬਾਇਓਟਿਕਸ ਦੀ ਜਾਣਕਾਰੀ ਘੱਟ ਹੋਣਾ। 

ਐਂਟੀਬਾਇਓਟਿਕਸ ਬਾਰੇ ਕਈ ਲੋਕਾਂ ਨੂੰ ਚੰਗੀ ਤਰਾਂ ਵਰਤੋਂ ਨਹੀਂ ਕਰਨੀ ਆਉਂਦੀ। ਕਈ ਵਾਰ ਉਹ ਇਸ ਦੀ ਲੋੜ ਤੋਂ ਵੱਧ ਵਰਤੋਂ ਕਰਦੇ ਹਨ। ਜੋ ਸਾਡੀ ਸਿਹਤ ਲਈ ਚੰਗੀ ਨਹੀਂ ਮੰਨੀ ਜਾਂਦੀ। 

ਅਸੀਂ ਥੋੜ੍ਹਾ ਜਿਹਾ ਖੰਗ ਅਤੇ ਜ਼ੁਕਾਮ ਹੋਣ ਤੇ ਡਾਕਟਰ ਕੋਲ ਚਲੇ ਜਾਂਦੇ ਹਾਂ ਅਤੇ ਉਹ ਸਾਨੂੰ ਅੱਗੋਂ ਐਂਟੀਬਾਇਓਟਿਕਸ ਦੇ ਦਿੰਦੇ ਹਨ। ਪਰ ਕਦੇ ਵੀ ਐਂਟੀਬਾਇਓਟਿਕਸ ਲੈਣ ਨਾਲ ਖੰਗ, ਜ਼ੁਕਾਮ ਤੇ ਇਸ ਦਾ ਅਸਰ ਨਹੀਂ ਹੁੰਦਾ। ਇਹ ਟਾਈਮ ਰਹਿੰਦੇ ਆਪੇ ਠੀਕ ਹੋ ਜਾਂਦੇ ਹਨ। ਐਂਟੀਬਾਇਓਟਿਕਸ ਓਦੋਂ ਹੀ ਲਵੋ ਜਦੋ ਤੁਹਾਡੀ ਤਕਲੀਫ਼ ਜ਼ਿਆਦਾ ਹੋ ਜਾਵੇ। 

ਐਂਟੀਬਾਇਓਟਿਕਸ ਦੀ ਦੁਰਵਰਤੋਂ। 

ਬੈਕਟੀਰੀਆ ਹਮੇਸ਼ਾ ਮੌਕੇ ਦਾ ਫਾਇਦਾ ਉਠਾਉਂਦੇ ਹਨ। ਜਦੋ ਆਪਾਂ ਕਈ ਬਾਰ ਐਂਟੀਬਾਇਓਟਿਕਸ ਦੀ ਵਰਤੋਂ ਕਰਨਾ ਛੱਡ ਦਿੰਦੇ ਹਾਂ ਜਾਂ ਚਲਦਾ ਇਲਾਜ ਬੰਦ ਕਰ ਦਿੰਦੇ ਹਾਂ। 

ਕਈ ਬਾਰ ਹੋਰ ਦਵਾਈ ਲੈਣੀ ਸ਼ੁਰੂ ਕਰ ਦਿੰਦੇ ਹਾਂ ਜਿਸ ਨਾਲ ਬੈਕਟੀਰੀਆ ਦੁਬਾਰਾ ਪੈਦਾ ਹੋ ਜਾਂਦੇ ਹਨ। 

ਐਂਟੀਬਾਇਓਟਿਕ ਸਟ੍ਰੈਪ ਗਲ਼ੇ ਦੇ ਸਹੀ ਇਲਾਜ ਲਈ ਮੰਨਿਆ ਜਾਂਦਾ ਹੈ , ਜੋ ਕਿ ਬੈਕਟੀਰੀਆ ਕਾਰਨ ਹੁੰਦਾ ਹੈ। ਪਰ ਇਹ ਜ਼ਿਆਦਾਤਰ ਗਲ਼ੇ ਦੇ ਦਰਦ ਲਈ ਸਹੀ ਇਲਾਜ ਨਹੀਂ ਹੈ, ਕਿਉਕਿ ਇਹ ਆਮ ਵਾਇਰਸਾਂ ਕਰਕੇ ਹੁੰਦਾ ਹੈ। 

ਹੋਰ ਆਮ ਵਾਇਰਲ ਹਨ ਜੋ ਐਂਟੀਬਾਇਓਟਿਕਸ ਦੀ ਵਰਤੋਂ ਨਾਲ ਇਨ੍ਹਾਂ ਵਿੱਚ ਮਦਦ ਨਹੀਂ ਮਿਲਦੀ ਜਿਵੇਂ- ਵਗਦਾ ਨੱਕ ,ਫਲੂ (ਇਨਫਲੂਐਂਜ਼ਾ), ਜ਼ਿਆਦਾਤਰ ਖੰਘ,ਕੰਨ ਦੀ ਲਾਗ,ਕੁਝ ਪੇਟ ਫਲੂ,ਕੋਰੋਨਾਵਾਇਰਸ ਬਿਮਾਰੀ 2019 (COVID-19) ਇਹ ਸਾਰੇ ਵਾਇਰਲ ਹਨ। 

 ਇਨ੍ਹਾਂ ਵਾਇਰਲ ਇਨਫੈਕਸ਼ਨ ਲਈ ਐਂਟੀਬਾਇਓਟਿਕ ਲੈਣਾ ਠੀਕ ਨਹੀਂ। 

ਜਾਨਵਰਾਂ ਨੂੰ ਐਂਟੀਬਾਇਓਟਿਕਸ ਦੇਣਾ 

ਪਸ਼ੂਆਂ ਵਿੱਚ ਐਂਟੀਬਾਇਓਟਿਕ ਦੀ ਵਰਤੋਂ ਪਸ਼ੂਆਂ ਦੇ ਪਾਲਣ ਅਤੇ ਉਹਨਾਂ ਦੇ ਕਿਸੇ ਵੀ ਕੰਮ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਐਂਟੀਬਾਇਓਟਿਕਸ ਦੀ ਵਰਤੋਂ ਪਸ਼ੂਆਂ ਵਿੱਚ ਛੂਤ ਦੀਆਂ ਬਿਮਾਰੀਆਂ ਨੂੰ ਨਿਯੰਤਰਿਤ ਰੱਖਣ ਅਤੇ ਉਹਨਾਂ ਨੂੰ ਰੋਕਣ ਲਈ ਉਪਯੋਗੀ ਦਵਾਈ ਹੈ, ਕੁਝ ਹੱਦ ਤਕ ਇਹ ਠੀਕ ਹੁੰਦੀ ਹੈ ਜੇ ਇਸ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਵੇ। 

ਪਰ ਇਸ ਦੀ ਗੈਰ ਜਿੰਮੇਵਾਰ ਜਾਂ ਜ਼ਿਆਦਾ ਵਰਤੋਂ ਕਰਨ ਨਾਲ ਪਸ਼ੂਆਂ ਅਤੇ ਮਨੁੱਖੀ ਸਿਹਤ ਨੂੰ ਖਤਰਾ ਹੈ, ਜਿਵੇਂ ਇਮੀਊਨ ਸਿਸਟਮ ਨੂੰ ਨੁਕਸਾਨ ਹੋ ਸਕਦਾ ਹੈ।

ਐਂਟੀਬਾਇਓਟਿਕਸ ਦੀ ਵਧਦੀ ਵਰਤੋਂ ਚਿੰਤਾ ਦਾ ਵਿਸ਼ਾ ਹੈ। ਦੁਨੀਆ ਵਿੱਚ ਕਈ ਜਗ੍ਹਾ ਤੇ  73% ਐਂਟੀਬਾਇਓਟਿਕ ਜਾਨਵਰਾਂ ਲਈ ਵਰਤੇ ਜਾਂਦੇ ਹਨ ਜੋ ਕਿ ਇਹ ਠੀਕ ਨਹੀਂ ਹੈ। 

ਕੁਝ ਯੂਰਪੀਅਨ ਦੇਸ਼ ਇਸ ਦੀ ਮਾਤਰਾ ਜਾਨਵਰਾਂ ਤੇ ਬਹੁਤ ਘੱਟ ਵਰਤਦੇ ਹਨ।

ਕਿਸਾਨਾਂ ਅਤੇ ਪਸ਼ੂਆਂ ਦੇ ਡਾਕਟਰਾਂ ਨੂੰ ਐਂਟੀਬਾਇਓਟਿਕਸ ਦੀ ਵਰਤੋਂ ਸਿਰਫ਼ ਬਿਮਾਰ ਜਾਨਵਰਾਂ ਦੇ ਇਲਾਜ ਲਈ ਕਰਨੀ ਚਾਹੀਦੀ ਹੈ, ਨਾ ਕਿ ਸਿਹਤਮੰਦ ਜਾਨਵਰਾਂ ਦੇ ਵਿਕਾਸ ਜਾਂ ਬਿਮਾਰੀ ਨੂੰ ਰੋਕਣ ਲਈ। ਪਸ਼ੂਆਂ ਵਿੱਚ ਐਂਟੀਬਾਇਓਟਿਕ ਦੀ ਵਰਤੋਂ ਬਾਰੇ ਸਖ਼ਤ ਨਿਯਮ ਹੋਣੇ ਚਾਹੀਦੇ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਜ਼ਿੰਮੇਵਾਰੀ ਨਾਲ ਵਰਤੀ ਜਾਵੇ। 

ਐਂਟੀਬਾਇਓਟਿਕ ਪ੍ਰਤੀਰੋਧ ਦਾ ਮੁਕਾਬਲਾ ਕਰਨਾ 

ਐਂਟੀਬਾਇਓਟਿਕ ਨੂੰ ਰੋਕਣ ਲਈ ਆਪਾਂ ਬਹੁਤ ਕੁਝ ਕਰ ਸਕਦੇ ਹਾਂ, ਸਭ ਤੋਂ ਪਹਿਲਾ ਆਪਣੀ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿੰਨਾ ਜ਼ਿਆਦਾ ਅਸੀਂ ਐਂਟੀਬਾਇਓਟਿਕਸ ਦੀ ਵਰਤੋਂ ਕਰਦੇ ਹਾਂ, ਓਨੀ ਹੀ ਜ਼ਿਆਦਾ ਐਂਟੀਬਾਇਓਟਿਕ ਪ੍ਰਤੀਰੋਧ ਦੀ ਸਮੱਸਿਆ ਵਧ ਸਕਦੀ ਹੈ।

ਸਫਾਈ ਰੱਖਣ ਨਾਲ ਐਂਟੀਬਾਇਓਟਿਕਸ ਦੀ ਲੋੜ ਘੱਟ ਸਕਦੀ ਹੈ। ਹੱਥਾਂ ਨੂੰ ਵਾਰ-ਵਾਰ ਧੋਵੋ, ਜਿਵੇ ਕਿ ਖਾਣਾ ਬਣਾਉਣ ਤੋਂ ਪਹਿਲਾ ਅਤੇ ਬਾਥਰੂਮ ਜਾਣ ਤੋਂ ਬਾਅਦ ਸਾਨੂੰ ਚੰਗੀ ਤਰਾਂ ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ। 

ਹੱਥ ਧੋਣਾ ਹੀ ਤਹਾਨੂੰ ਕਈ ਬਿਮਾਰੀਆਂ ਤੋਂ ਬਚਾ ਸਕਦਾ ਹੈ। ਐਂਟੀਬਾਇਓਟਿਕ ਕੇਵਲ ਓਦੋਂ ਹੀ ਲਵੋ ਜਦੋਂ ਤੁਹਾਨੂੰ ਇਸ ਦੀ ਲੋੜ ਹੈ ਜਾਂ ਇਕ ਚੰਗੇ ਡਾਕਟਰ ਦੀ ਸਲਾਹ ਲੈ ਕੇ ਹੀ ਲਵੋ।

ਡਾਕਟਰਾਂ ਨੂੰ ਸਿਰਫ਼ ਲੋੜ ਪੈਣ ‘ਤੇ ਹੀ ਐਂਟੀਬਾਇਓਟਿਕਸ ਦਾ ਨੁਸਖ਼ਾ ਦੇਣਾ ਚਾਹੀਦਾ ਹੈ ਅਤੇ ਮਰੀਜ਼ਾਂ ਨੂੰ ਉਨ੍ਹਾਂ ਦੇ ਨੁਸਖ਼ਿਆਂ ਦੀ ਬਿਲਕੁਲ ਪਾਲਣਾ ਕਰਨੀ ਚਾਹੀਦੀ ਹੈ। ਇਲਾਜ ਦੇ ਪੂਰੇ ਕੋਰਸ ਨੂੰ ਪੂਰਾ ਕਰਦੇ ਹੋਏ ਭਾਵੇਂ ਉਹ ਫਿਰ ਵੀ ਬਿਹਤਰ ਮਹਿਸੂਸ ਕਰਦੇ ਹਨ। ਵਾਇਰਲ ਬਿਮਾਰੀਆਂ  ਲਈ ਐਂਟੀਬਾਇਓਟਿਕਸ ਦੀ ਵਰਤੋਂ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ।

ਸਿੱਖਿਆ ਅਤੇ ਜਾਗਰੂਕਤਾ

ਐਂਟੀਬਾਇਓਟਿਕ ਦੀ ਜ਼ਿਆਦਾ ਵਰਤੋਂ ਦੇ ਖ਼ਤਰਿਆਂ ਨੂੰ ਦੱਸਣਾ ਅਤੇ ਜਨਤਾ ਨੂੰ ਜਾਗਰੂਕਤਾ ਕਰਨਾ ਹੀ ਇਸ ਦੀ ਦੁਰਵਰਤੋਂ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।  ਜਾਗਰੂਕਤਾ ਮੁਹਿੰਮਾਂ ਲੋਕਾਂ ਨੂੰ ਇਸ ਬਾਰੇ ਸੂਚਿਤ ਕਰ ਸਕਦੀਆਂ ਹਨ ਕਿ ਐਂਟੀਬਾਇਓਟਿਕਸ ਦੀ ਕਦੋਂ ਤੇ ਕਿੰਨੀ ਲੋੜ ਹੈ ਅਤੇ ਕਦੋਂ ਨਹੀਂ।

ਸਿਹਤ ਸੰਭਾਲ ਪੇਸ਼ੇਵਰਾਂ ਅਤੇ ਕਿਸਾਨਾਂ ਨੂੰ ਐਂਟੀਬਾਇਓਟਿਕਸ ਦੀ ਜ਼ਿੰਮੇਵਾਰ ਵਰਤੋਂ ਬਾਰੇ ਸਿਖਲਾਈ ਦੇਣੀ ਚਾਹੀਦੀ ਹੈ। ਇਸ ਵਿੱਚ ਜ਼ਿਆਦਾ ਵਰਤੋਂ ਨੂੰ ਸਮਝਣਾ ਅਤੇ ਸਹੀ ਇਲਾਜਾਂ ਬਾਰੇ ਸਿੱਖਣਾ ਚਾਹੀਦਾ ਹੈ। 

ਸਰਕਾਰਾਂ ਨੂੰ ਮਨੁੱਖੀ ਦਵਾਈਆਂ ਅਤੇ ਖੇਤੀਬਾੜੀ ਦੋਵਾਂ ਵਿੱਚ ਐਂਟੀਬਾਇਓਟਿਕਸ ਦੀ ਵਰਤੋਂ ‘ਤੇ ਸਖ਼ਤ ਨਿਯਮ ਲਾਗੂ ਕਰਨੇ ਚਾਹੀਦੇ ਹਨ। ਇਸ ਵਿੱਚ ਪਸ਼ੂਆਂ ਅਤੇ ਮਨੁੱਖਾਂ  ਵਿੱਚ ਐਂਟੀਬਾਇਓਟਿਕਸ ਦੀ ਵਰਤੋਂ ਨੂੰ ਬਿਮਾਰੀ ਦੇ ਮਾਮਲਿਆਂ ਤੱਕ ਸੀਮਤ ਰੱਖਣਾ ਹੈ। 

ਐਂਟੀਬਾਇਓਟਿਕ ਦੀ ਵਰਤੋਂ ਦੀ ਨਿਗਰਾਨੀ ਕਰਨ ਅਤੇ ਪ੍ਰਤੀਰੋਧ ਦੇ ਪੈਟਰਨਾਂ ਨੂੰ ਟਰੈਕ ਕਰਨ ਲਈ ਪ੍ਰਣਾਲੀਆਂ ਨੂੰ ਲਾਗੂ ਕਰਨ ਨਾਲ ਸਮੱਸਿਆ ਦਾ ਪ੍ਰਬੰਧ ਹੋ ਸਕਦਾ  ਹੈ। ਇਸ ਜਾਣਕਾਰੀ ਨਾਲ ਓਹਨਾ ਖੇਤਰਾਂ ਦੀ ਪਛਾਣ ਹੋ ਸਕਦੀ ਹੈ ਜਿਥੇ ਇਨ੍ਹਾਂ ਦੀ ਲੋੜ ਤੋਂ ਵੱਧ ਵਰਤੋਂ ਹੁੰਦੀ ਹੈ।

ਅਖ਼ੀਰ ਵਿੱਚ 

ਬੈਕਟੀਰੀਆ ਦੀ ਲਾਗ ਦੇ ਇਲਾਜ ਵਿੱਚ ਐਂਟੀਬਾਇਓਟਿਕਸ ਅਨਮੋਲ ਹਨ, ਪਰ ਇਹਨਾਂ ਦੀ ਦੁਰਵਰਤੋਂ ਅਤੇ ਜ਼ਿਆਦਾ ਵਰਤੋਂ ਮਨੁੱਖੀ ਅਤੇ ਜਾਨਵਰਾਂ ਦੀ ਸਿਹਤ ਲਈ ਮਹੱਤਵਪੂਰਨ ਜੋਖਮ ਪੈਦਾ ਕਰਦੀ ਹੈ। 

ਐਂਟੀਬਾਇਓਟਿਕ-ਰੋਧਕ ਬੈਕਟੀਰੀਆ ਦਾ ਵਿਕਾਸ, ਸਾਡੇ ਇਮਿਊਨ ਸਿਸਟਮ ਦਾ ਕਮਜ਼ੋਰ ਹੋਣਾ, ਅਤੇ ਵਾਤਾਵਰਣ ਤੇ ਪ੍ਰਭਾਵ ਸਭ ਗੰਭੀਰ ਚਿੰਤਾਵਾਂ ਹਨ। 

ਐਂਟੀਬਾਇਓਟਿਕਸ ਦੀ ਜਿੰਮੇਵਾਰੀ ਨਾਲ ਵਰਤੋਂ ਕਰਕੇ, ਵਿਕਲਪਾਂ ਨੂੰ ਉਤਸ਼ਾਹਿਤ ਕਰਕੇ, ਅਤੇ ਸਖ਼ਤ ਨਿਯਮਾਂ ਨੂੰ ਲਾਗੂ ਕਰਕੇ, ਅਸੀਂ ਇਹਨਾਂ ਜੋਖਮਾਂ ਨੂੰ ਘੱਟ ਕਰ ਸਕਦੇ ਹਾਂ ਅਤੇ ਜਨਤਕ ਸਿਹਤ ਦੀ ਰੱਖਿਆ ਕਰ ਸਕਦੇ ਹਾਂ।

ਪਰ ਆਉਣ ਵਾਲੇ ਸਮੇ ਵਿੱਚ ਇਸ ਨੂੰ ਸਾਵਧਾਨੀ ਨਾਲ ਵਰਤੋ ਤਾਂ ਕਿ ਅਪਣੀ ਸਿਹਤ ਤੇ ਕੋਈ ਅਸਰ ਨਾ ਹੋਵੇ।


Comments

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ ‘ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।