photo of vegetables

ਜੈਵਿਕ ਖੇਤੀ ਅਤੇ ਇਸਦੇ ਫਾਇਦੇ

ਜੈਵਿਕ ਖੇਤੀ ਨੂੰ ਇੱਕ ਸਿਹਤਮੰਦ ਖੇਤੀ ਮੰਨਿਆ ਜਾਂਦਾ ਹੈ। ਇਸ ਵਿੱਚ ਜੈਵਿਕ  ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਜਾਨਵਰਾਂ ਜਾਂ ਪੌਦਿਆਂ ਦੀ ਰਹਿੰਦ-ਖੂੰਹਦ ਤੋਂ  ਤਿਆਰ ਕੀਤੀ ਜਾਂਦੀ ਹੈ। 

ਜੈਵਿਕ ਖੇਤੀ ਅਸਲ ਵਿੱਚ ਰਸਾਇਣਕ ਕੀਟਨਾਸ਼ਕਾਂ ਅਤੇ ਕੈਮੀਕਲ ਖਾਦਾਂ ਦੀ ਵਰਤੋਂ ਕਾਰਨ ਵਾਤਾਵਰਣ ਨੂੰ ਜੋ ਨੁਕਸਾਨ ਹੋ ਰਿਹਾ ਹੈ ਉਸ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਨਵੀ ਪ੍ਰਣਾਲੀ ਹੈ।

ਇਸ ਤਰੀਕੇ ਨਾਲ ਕਿਸਾਨ ਸਿਹਤਮੰਦ ਅਤੇ ਪੌਸ਼ਟਿਕ ਭੋਜਨ ਪੈਦਾ ਕਰਨ ਲਈ ਨਵੀਆਂ ਤਕਨੀਕਾਂ ਅਤੇ ਕੁਦਰਤੀ ਚੀਜਾਂ ਦਾ ਇਸਤਮਾਲ ਕਰਦੇ ਹਨ।

ਜੈਵਿਕ ਖੇਤੀ ਦੇ ਲਾਭ

ਜੈਵਿਕ ਖੇਤੀ ਰਸਾਇਣਾਂ ਖਾਦਾਂ ਦੀ ਵਰਤੋਂ ਤੋਂ ਬਿਨਾਂ ਹੁੰਦੀ ਹੈ, ਇਸ ਲਈ ਇਹ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ। ਇਸ ਨਾਲ ਪਾਣੀ, ਮਿੱਟੀ ਅਤੇ ਹਵਾ ਨੂੰ ਵੀ ਨੁਕਸਾਨ ਨਹੀਂ ਪੁਹੰਚਦਾ ।

ਭਾਰਤ ਅਤੇ ਦੁਨੀਆ ਭਰ ਵਿੱਚ ਜੈਵਿਕ ਉਤਪਾਦਾਂ ਦੀ ਬਹੁਤ ਵੱਡੀ ਮੰਗ ਹੈ, ਜੋ ਆਪਾਂ ਨਿਰਯਾਤ ਕਰਕੇ ਵਧੇਰੇ ਆਮਦਨ ਪੈਦਾ ਕਰ ਸਕਦੇ ਹਾਂ। 

ਜੈਵਿਕ ਖੇਤੀ ਵਿੱਚ, ਫਸਲਾਂ ਦੀ ਬਿਜਾਈ ਲਈ ਮਹਿੰਗੀਆਂ ਖਾਦਾਂ,ਅਤੇ ਮਹਿੰਗੇ ਬੀਜਾਂ ਦੀ ਲੋੜ ਨਹੀਂ ਹੁੰਦੀ ਹੈ। ਇਸ ਲਈ, ਕੋਈ ਵਾਧੂ ਖਰਚਾ ਨਹੀਂ ਹੁੰਦਾ।  

ਜੈਵਿਕ ਖੇਤੀ ਵਧੇਰੇ ਮਜ਼ਦੂਰੀ ਵਾਲੀ ਹੁੰਦੀ ਹੈ। ਇਸ ਲਈ, ਇਹ ਵਧੇਰੇ ਰੁਜ਼ਗਾਰ ਲੋਕਾਂ ਨੂੰ ਦਿੰਦੀ ਹੈ।

ਕੈਮੀਕਲ ਖ਼ਾਦ ਤੋਂ ਪਰਹੇਜ਼

ਜੈਵਿਕ ਖੇਤੀ ਕਰਨ ਵਾਲੇ ਕਿਸਾਨ ਕੈਮੀਕਲ ਖਾਦਾਂ ਤੋਂ ਦੂਰ ਰਹਿੰਦੇ ਹਨ। ਕੈਮੀਕਲ ਖ਼ਾਦ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਸਿਹਤ ਲਈ ਵੀ ਖ਼ਤਰਨਾਕ ਹੁੰਦੀ ਹੈ। ਇਸ ਕਰਕੇ ਜੈਵਿਕ ਖੇਤੀ ਵਿੱਚ ਕੀੜਿਆਂ ਨੂੰ ਬਚਾਉਣ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਕੁਦਰਤੀ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ । ਹੋਰ ਤਾ ਹੋਰ ਗਲ਼ੇ ਸੜੇ ਪੌਦਿਆਂ ਤੋਂ ਵੀ ਖਾਦ ਤਿਆਰ ਕੀਤੀ ਜਾਂਦੀ ਹੈ।

ਮਿੱਟੀ ਨੂੰ ਬਚਾਉਣਾ

ਜੈਵਿਕ ਖੇਤੀ ਵਿੱਚ ਫਸਲ ਰੋਟੇਸ਼ਨ, ਕੰਪੋਸਟਿੰਗ, ਅਤੇ ਕੁਦਰਤੀ ਚੀਜਾਂ ਸ਼ਾਮਿਲ ਹਨ। ਇਹ ਤਕਨੀਕਾਂ ਮਿੱਟੀ ਦੀ ਗੁਣਵੱਤਾ ਨੂੰ ਵਧਾਉਂਦੀਆਂ ਹਨ, ਜੈਵ ਵਿਭਿੰਨਤਾ ਨੂੰ ਉਤਸ਼ਾਹਿਤ ਕਰਦੀਆਂ ਹਨ, ਅਤੇ ਗੈਰ-ਨਵਿਆਉਣਯੋਗ ਸਰੋਤਾਂ ਦੀ ਵਰਤੋਂ ਨੂੰ ਘਟਾਉਂਦੀਆਂ ਹਨ।

ਜੈਵਿਕ ਖੇਤੀ ਹੀ ਮਿੱਟੀ ਦੀ ਬਣਤਰ, ਪੌਸ਼ਟਿਕ ਤੱਤ, ਅਤੇ ਪਾਣੀ ਦੀ ਮਾਤਰਾ ਨੂੰ ਵਧਾਉਂਦੀ ਹੈ। ਸਿਹਤਮੰਦ ਮਿੱਟੀ ਨਾਲ ਹੀ ਫਸਲਾਂ ਦੀ ਬਿਹਤਰ ਪੈਦਾਵਾਰ ਵੱਧਦੀ ਹੈ।

ਸਰਕਾਰੀ ਸਕੀਮਾਂ

ਭਾਰਤ ਸਰਕਾਰ ਵੱਖ-ਵੱਖ ਸਕੀਮਾਂ ਅਤੇ ਸਬਸਿਡੀਆਂ ਰਾਹੀਂ ਜੈਵਿਕ ਖੇਤੀ ਸ਼ੁਰੂ ਕਰ ਰਹੀ ਹੈ। ਹਾਲਾਂਕਿ, ਕੁਝ ਕਮੀਆਂ ਰਹਿੰਦੀਆਂ ਹਨ, ਜਿਵੇਂ ਕਿ ਬਿਹਤਰ ਬੁਨਿਆਦੀ ਢਾਂਚੇ, ਜਾਗਰੂਕਤਾ ਅਤੇ ਮਾਰਕੀਟ ਤੱਕ ਪੁਹੰਚਣ ਦੀ ਲੋੜ ਆਦਿ।

ਖਪਤਕਾਰਾਂ ਦੀ ਭੂਮਿਕਾ

ਜੈਵਿਕ ਉਤਪਾਦਾਂ ਦੀ ਮੰਗ ਨੂੰ ਵਧਾਉਣ ਵਿੱਚ ਖਪਤਕਾਰ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜੈਵਿਕ ਦੀ ਚੋਣ ਕਰਕੇ, ਅਸੀਂ ਵਧੀਆ ਖੇਤੀਬਾੜੀ ਦਾ ਸਮਰਥਨ ਕਰਦੇ ਹਾਂ ਅਤੇ ਇੱਕ ਸਿਹਤਮੰਦ ਸਮਾਜ ਬਣਾਉਣ ਲਈ ਯੋਗਦਾਨ ਪਾਉਂਦੇ ਹਾਂ।

ਅਖ਼ੀਰ ਵਿੱਚ

ਜੈਵਿਕ ਖੇਤੀ ਨਾ ਸਿਰਫ਼ ਵਾਤਾਵਰਨ ਲਈ ਚੰਗੀ ਹੈ, ਸਗੋਂ ਆਰਥਿਕ ਤੌਰ ‘ਤੇ ਵਿਵਹਾਰਕ ਅਤੇ ਸਮਾਜਿਕ ਤੌਰ ‘ਤੇ ਵੀ ਸਹੀ ਹੈ। ਇਹ ਖੇਤੀਬਾੜੀ ਭਾਰਤ ਵਿੱਚ ਵਧੀਆ ਉਪਰਾਲਾ ਹੈ। ਭਵਿੱਖ ਵੱਲ ਇੱਕ ਚੰਗਾ ਕਦਮ ਹੈ।


Comments

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ ‘ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।