a picture of man jogging on a beach

ਤੁਹਾਡੀ ਜ਼ਿੰਦਗੀ ਨੂੰ ਸਿਹਤਮੰਦ ਕਰਨ ਲਈ ਪੰਜ ਚੰਗੀਆਂ ਆਦਤਾਂ

ਅੱਜ ਦੇ ਦੋਰ ਵਿੱਚ ਜੰਕ ਫੂਡ ਦੀ ਜਿਆਦਾ ਵਰਤੋਂ, ਸਾਡੇ ਕੋਲ ਘੱਟ ਸਮਾਂ ਅਤੇ ਤਣਾਅ ਨਾਲ ਭਰੀ ਦੁਨੀਆ ਵਿੱਚ, ਸੰਤੁਲਿਤ ਜੀਵਨ ਨੂੰ ਬਣਾਉਣ ਲਈ ਕੁਝ ਸਿਹਤਮੰਦ ਆਦਤਾਂ ਨੂੰ ਅਪਨਾਉਣਾਂ ਜ਼ਰੂਰੀ ਹੈ। ਇਹਨਾਂ ਆਦਤਾਂ ਲਈ ਸਾਨੂੰ ਆਪਣੇ ਦਿਨ ਨੂੰ ਪੂਰੀ ਤਰ੍ਹਾਂ ਬਦਲਣ ਦੀ ਲੋੜ ਨਹੀਂ ਹੈ, ਸਿਰਫ਼ ਸਾਨੂੰ ਆਪਣਾ ਮਨ ਬਣਾ ਕੇ ਥੋੜਾ ਬਹੁਤ ਬਦਲਾਓ ਕਰਨ ਦੀ ਲੋੜ ਹੈ। ਆਓ ਪੰਜ ਸਧਾਰਨ, ਸਿਹਤਮੰਦ ਆਦਤਾਂ ਵੱਲ ਨਜ਼ਰ ਕਰਦੇ ਹਾਂ ਜੋ ਤੁਹਾਡੀ ਜ਼ਿੰਦਗੀ ਨੂੰ ਸਿਹਤਮੰਦ ਕਰ ਸਕਦੀਆਂ ਹਨ!

ਹਰ ਰੋਜ ਕਸਰਤ ਨੂੰ ਮੁੱਖ ਰੱਖੋ

ਇਸ ਵਿੱਚ ਕੋਈ ਸ਼ੱਕ ਨਹੀਂ ਕੀ ਕਸਰਤ ਕਰਨ ਨਾਲ ਇਨਸਾਨ ਸਿਹਤਮੰਦ ਰਹਿੰਦਾ ਹੈ। ਸਾਨੂੰ ਛੋਟੀ ਜਿਹੀ ਸ਼ੁਰੂਆਤ ਕਰਨੀ ਚਾਹੀਦੀ ਹੈ ਜਿਵੇਂ ਕੇ ਆਪਣੇ ਆਂਢ-ਗੁਆਂਢ ਵਿੱਚ 30-ਮਿੰਟ ਦੀ ਸੈਰ ਕਰਨਾ, ਫਿਰ ਹੌਲੀ-ਹੌਲੀ ਆਪਣੇ ਕਸਰਤ ਕਰਨ ਦੇ ਸਮੇਂ ਨੂੰ ਵਧਾਉਣਾ ਚਾਹੀਦਾ ਹੈ।

ਕਸਰਤ ਤੁਹਾਡੇ ਸਰੀਰ ਨੂੰ ਹਲਕਾ ਮਹਿਸੂਸ ਕਰਵਾਉਂਦੀ ਹੈ, ਜਿਸ ਨਾਲ ਤੁਸੀਂ ਤਰੋਤਾਜ਼ਾ ਹੋ ਜਾਂਦੇ ਹੋ ਅਤੇ ਇਸ ਨਾਲ ਤੁਹਾਡੀ ਸਿਹਤ ਵਿੱਚ ਵੀ ਸੁਧਾਰ ਆ ਜਾਂਦਾ ਹੈ। ਭਾਵੇਂ ਤੁਸੀਂ ਜਿੰਮ ਵਿੱਚ ਕਸਰਤ ਕਰ ਰਹੇ ਹੋ, ਯੋਗਾ ਦਾ ਅਭਿਆਸ ਕਰ ਰਹੇ ਹੋ, ਇਸ ਤਰਾਂ ਦੀਆ ਕਸਰਤਾਂ ਨੂੰ ਕਰੋ ਜਿਸਦਾ ਤੁਸੀਂ ਆਨੰਦ ਮਾਣੋ। ਜਦੋਂ ਤੁਸੀਂ ਕੁਝ ਅਜਿਹਾ ਕਰਦੇ ਹੋ ਤਾਂ ਇਹ ਸਿਰਫ ਇੱਕ ਕੰਮ ਨਹੀਂ ਲੱਗਦਾ ਸਗੋਂ ਤੁਹਾਨੂੰ ਗੁਣ ਦੇਣ ਵਾਲੀ ਆਦਤ ਬਣ ਜਾਂਦਾ ਹੈ।

ਸੰਤੁਲਿਤ ਭੋਜਨ ਨਾਲ ਆਪਣੇ ਸਰੀਰ ਨੂੰ ਪੋਸ਼ਣ ਦਿਓ

ਸਾਨੂੰ ਆਪਣੇ ਸਰੀਰ ਨੂੰ ਸੰਤੁਲਿਤ ਭੋਜਨ ਦੇਣ ਦੀ ਜਰੂਰਤ ਹੈਂ ਤਾਂ ਜੋ ਸਾਡਾ ਸਰੀਰ ਚੰਗੀ ਤਰ੍ਹਾਂ ਕੰਮ ਕਰਦਾ ਰਹੇ। ਸਾਨੂੰ ਆਪਣੇ ਭੋਜਨ ਵਿੱਚ ਕਈ ਤਰ੍ਹਾਂ ਦੇ ਫਲ, ਸਬਜ਼ੀਆਂ, ਪ੍ਰੋਟੀਨ ਅਤੇ ਸਾਬਤ ਅਨਾਜ ਸ਼ਾਮਲ ਕਰਨਾ ਚਾਹੀਦਾ ਹੈ। ਤੁਸੀਂ ਕਦੇ ਵੀ ਬਜਾਰ ਵਿੱਚ ਮਸ਼ੀਨਾਂ ਦੁਆਰਾ ਤਿਆਰ ਕੀਤੇ ਗਏ ਸਮਾਨ ਜਿਵੇਂ ਕਿ (ਪੈਕਟ ਵਾਲੇ ਭੋਜਨ), ਮਿੱਠੇ ਪੀਣ ਵਾਲੇ ( ਕੋਕਾ-ਕੋਲਾ ) ਆਦਿ ਪਦਾਰਥਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ, ਅਤੇ ਇਸ ਦੀ ਬਜਾਏ, ਤਾਜ਼ਾ ਕੁਦਰਤੀ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਪਾਣੀ ਪੀਣਾ ਕਦੇ ਨਾ ਭੁੱਲੋ

ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਪਾਣੀ ਬਹੁਤ ਜ਼ਰੂਰੀ ਹੈ। ਸਾਦੇ ਪਾਣੀ ਦੀ ਜਗ੍ਹਾ ਸਾਨੂੰ ਪਾਣੀ ਵਿੱਚ ਤਾਜ਼ਗੀ ਦੇਣ ਲਈ ਇਸ ਵਿੱਚ ਕੁਝ ਨਿੰਬੂ, ਖੀਰੇ, ਜਾਂ ਪੁਦੀਨੇ ਨੂੰ ਪਾਓ। ਯਾਦ ਰੱਖੋ, ਇਹ  ਛੋਟੀਆਂ -ਛੋਟੀਆਂ ਆਦਤਾਂ ਤੁਹਾਡੀ ਸਿਹਤ ਵਿੱਚ ਹੋਰ ਵੀ ਸੁਧਾਰ ਲਿਆ ਸਕਦੀਆਂ ਹਨ।

ਨੀਂਦ ਪੂਰੀ ਲਓ

ਸਾਡੇ ਤੇਜ਼-ਰਫ਼ਤਾਰ ਸੰਸਾਰ ਵਿੱਚ, ਨੀਂਦ ਨੂੰ ਪੂਰਾ ਨਾ ਕਰਨਾ ਆਮ ਗੱਲ ਹੈ, ਪਰ ਅਸੀਂ ਬਹੁਤ ਜ਼ਿਆਦਾ ਕਮਾਉਣ ਵਿੱਚ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਕਿ ਨੀਂਦ ਪੂਰੀ ਨਾ ਕਰਨ ਨਾਲ ਸਾਡੀ ਸਿਹਤ ‘ਤੇ ਮਾੜਾ ਅਸਰ ਪੈ ਸਕਦਾ ਹੈ। ਨੀਂਦ ਨੂੰ ਆਪਣੀ ਇੱਕ ਚੰਗੀ ਆਦਤ ਬਣਾਉਣਾ ਬਹੁਤ ਜਰੂਰੀ ਹੈ, ਸਾਨੂੰ ਹਰ ਰਾਤ 7-9 ਘੰਟੇ ਦੀ ਨੀਂਦ ਨੂੰ ਲੈਣਾ ਚਾਹੀਦਾ ਹੈ।

ਰਾਤ ਵਿੱਚ ਪੂਰੀ ਹੋਈ ਨੀਂਦ ਦਾ ਫ਼ਾਇਦਾ ਹੈ ਕੇ ਅਸੀਂ ਆਪਣਾ ਮਨ ਇੱਕ ਜਗ੍ਹਾ ਲਗਾ ਸਕਦੇ ਹਾ ਅਤੇ ਇਸ ਨਾਲ ਤੁਹਾਡੀ ਸੋਚਣ ਸ਼ਕਤੀ ਵੀ ਵੱਧਦੀ ਹੈ। ਇਸ ਤੋਂ ਇਲਾਵਾ ਤੁਹਾਡੇ ਜਜਬਾਤਾਂ ਨੂੰ ਕਾਬੂ ਕਰਨ ਵਿੱਚ ਸਹਾਇਤਾ ਮਿਲ਼ਦੀ ਹੈ, ਤੁਹਾਡੇ ਸਰੀਰ ਦੇ ਕੰਮ ਕਰਨ ਦੀ ਤਾਕਤ ਵਧਦੀ ਹੈ, ਅਤੇ ਕਸਰਤ ਦਾ ਵੀ ਜਿਆਦਾ ਅਸਰ ਹੁੰਦਾ ਹੈ। ਇਸ ਲਈ, ਆਪਣੇ ਆਪ ਨੂੰ ਨੀਂਦ ਵਿਚ ਨਾ ਰੱਖੋ ਤਾਂ ਜੋ ਤੁਹਾਡਾ ਸਰੀਰ ਅਤੇ ਦਿਮਾਗ ਤਰੋਤਾਜ਼ਾ ਰਹੇ।

ਮਾਨਸਿਕ ਤਣਾਅ ਦੇ ਅਸਰ ਨੂੰ ਘਟਾਓ

ਮਾਨਸਿਕ ਤਣਾਅ ਜੀਵਨ ਵਿੱਚ ਹੋਣਾ ਇੱਕ ਆਮ ਗੱਲ ਹੈ, ਪਰ ਤੁਸੀਂ ਇਸ ਨੂੰ ਕਿਵੇਂ ਸੰਭਾਲਦੇ ਹੋ ਇਸ ਨਾਲ ਸਾਡੀ ਸਿਹਤ ਤੇ ਬਹੁਤ ਫਰਕ ਪੈਂਦਾ ਹੈ। ਮਾਨਸਿਕ ਤਣਾਅ ਵਿੱਚ ਵਾਧਾ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ, ਇਸ ਲਈ ਮਾਨਸਿਕ ਤਣਾਅ ਤੋਂ ਬਚਣ ਲਈ ਸਾਨੂੰ ਸਿਹਤਮੰਦ ਤਰੀਕੇ ਲੱਭਣਾ ਬਹੁਤ ਜ਼ਰੂਰੀ ਹੈ। ਜਿਵੇ ਕਿ ਡੂੰਘੇ ਸਾਹ ਲੈਣਾ, ਆਪਣੇ ਆਪ ਵਿੱਚ  ਧਿਆਨ ਕਰਨਾ, ਜਾਂ ਪਾਰਕ ਵਿੱਚ ਇੱਕ ਸਧਾਰਨ ਸੈਰ ਵੀ ਬਹੁਤ ਅਸਰ ਕਰ ਸਕਦੀ ਹੈ। ਆਪਣੇ ਆਪ ਦੀ ਦੇਖਭਾਲ ਨੂੰ ਪਹਿਲ ਦਿਓ ਅਤੇ ਉਹਨਾਂ ਗਤੀਵਿਧੀਆਂ ਲਈ ਸਮਾਂ ਕੱਢੋ ਜੋ ਤੁਹਾਨੂੰ ਅਰਾਮ ਦਿੰਦੀਆਂ ਹਨ।

ਦੋਸਤਾਂ ਅਤੇ ਪਰਿਵਾਰ ਨਾਲ ਆਪਣਾ ਸਮਾਂ ਕੱਢਣਾ ਵੀ ਮਾਨਸਿਕ ਤਣਾਅ ਨੂੰ ਦੂਰ ਕਰਨ ਦਾ ਇੱਕ ਤਰੀਕਾ ਹੈ, ਅਤੇ ਆਪਣੇ ਮਿੱਤਰ ਨਾਲ ਗੱਲ ਕਰਨਾ ਅਤੇ ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਨ ਨਾਲ ਵੀ ਤੁਹਾਡੀ ਮਾਨਸਿਕ ਸਿਹਤ ਵਿੱਚ ਬਦਲਾਓ ਆਉਂਦਾ ਹੈ। ਜੇ ਤੁਸੀਂ ਮਾਨਸਿਕ ਤਣਾਅ ਚੋਂ ਗੁਜ਼ਰ ਰਹੇ ਹੋ ਤਾਂ ਆਪਣੇ ਆਪ ਨੂੰ ਇਕੱਲੇ ਮਹਿਸੂਸ ਨਾ ਕਰੋ। ਸਹਾਇਤਾ ਦੀ ਮੰਗ ਕਰਨੀ ਤਾਕਤ ਦੀ ਨਿਸ਼ਾਨੀ ਹੈ, ਕਮਜ਼ੋਰੀ ਨਹੀਂ।

ਸਿੱਟਾ

ਸਿਹਤਮੰਦ ਆਦਤਾਂ ਇੱਕ ਮੁਕੰਮਲ ਅਤੇ ਸੰਤੁਲਿਤ ਜੀਵਨ ਲਈ ਤਿਆਰ ਹੋ ਰਹੀ ਕਿਸੇ ਇਮਾਰਤ ਵਾਂਗ ਹਨ। ਸਿਹਤਮੰਦ ਆਦਤਾਂ ਅਪਣਾਉਣਾ ਕੋਈ ਔਖਾ ਕੰਮ ਨਹੀਂ ਹੈ ਅਤੇ ਨਾਂ ਇਸ ਵਿੱਚ ਬਹੁਤਾ ਸਮਾਂ ਲੱਗਦਾ ਹੈ। ਸਾਨੂੰ ਛੋਟੀ ਸ਼ੁਰੂਆਤ ਕਰਨ ਦੀ ਲੋੜ ਹੈ, ਹੌਲੀ ਹੌਲੀ ਇਹਨਾਂ ਆਦਤਾਂ ਨੂੰ ਹਰ ਰੋਜ਼ ਕਰਨਾ ਸ਼ੁਰੂ ਕਰੋ। ਇਹਨਾਂ ਆਦਤਾਂ ਨੂੰ ਆਪਣਾ ਬਣਾਉਣ ਤੇ ਅਸੀਂ ਆਪਣੇ ਆਪ ਨੂੰ ਤੰਦਰੁਸਤ ਅਤੇ ਬਹੁਤ ਤਾਕਤ ਵਾਲੇ ਮਹਿਸੂਸ ਕਰਦੇ ਹਾਂ, ਮਨ ਉਦਾਸ ਨਹੀਂ ਹੁੰਦਾ ਤੁਸੀਂ ਇਸ ਨਾਲ ਤਰੋਤਾਜ਼ਾ ਮਹਿਸੂਸ ਕਰਦੇ ਹੋ ਇਸ ਲਈ, ਅੱਗੇ ਵਧੋ, ਉਹ ਪਹਿਲਾ ਕਦਮ ਚੁੱਕੋ, ਜਿਸ ਵਿੱਚ ਤੁਸੀਂ ਇੱਕ ਸਿਹਤਮੰਦ, ਖੁਸ਼ਹਾਲ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰ ਪਾਓ। 


Comments

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ ‘ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।