picture of a girl using phone

ਡਿਜੀਟਲ ਵਸਤੂਆਂ ਦੀ ਘੱਟ ਵਰਤੋਂ ਕਰਕੇ ਆਪਣੀ ਤੰਦਰੁਸਤੀ ਵਿੱਚ ਵਾਧਾ ਕਰਨਾ

ਅੱਜ ਦੇ ਇਸ ਡਿਜੀਟਲ ਯੁੱਗ ਵਿੱਚ, ਸਮਾਰਟਫ਼ੋਨ ਸਾਡੇ ਹੱਥਾਂ ਵਿੱਚ ਹੋਣਾ ਇੱਕ ਆਮ ਗੱਲ ਹੈ। ਸੋਸ਼ਲ ਮੀਡੀਆ ਗੱਲ ਬਾਤ ਕਰਨ ਲਈ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ। ਇਸ ਤੋਂ ਦੂਰ ਹੋਣਾ ਬਹੁਤ ਔਖਾ ਲੱਗਦਾ ਹੈ, ਜਦਕਿ ਇਸ ਤੋਂ ਦੂਰ ਹੋ ਕੇ ਅਸੀਂ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਵਿਚ ਸੁਧਾਰ ਲਿਆ ਸਕਦੇ ਹਾਂ।

ਡਿਜੀਟਲ ਵਸਤੂਆਂ ਦੀਆਂ ਜ਼ਰੂਰਤਾਂ

ਸਾਡੇ ਜੀਵਨ ਵਿੱਚ ਡਿਜੀਟਲ ਵਸਤੂਆਂ ਦੇ ਬਹੁਤ ਸਾਰੇ ਲਾਭ ਹਨ। ਇਹ ਸਾਰੇ ਸੰਸਾਰ ਦੀਆਂ ਗੱਲਾਂ ਬਾਤਾਂ ਅਤੇ ਬਹੁਤ ਸਾਰੀ ਜਾਣਕਾਰੀ ਸਾਡੇ ਤੱਕ ਪਹੁੰਚਾਉਦੀਆਂ ਹਨ। ਜਦਕਿ ਇਸ ਦੇ ਸਾਨੂੰ ਨੁਕਸਾਨ ਵੀ ਹੁੰਦੇ ਹਨ। ਜਿਵੇ ਕਿ ਲੋੜ ਤੋਂ ਵੱਧ ਜਾਣਕਾਰੀ ਅਤੇ ਜ਼ਿਆਦਾ ਸਮੇਂ ਤੱਕ ਟੀਵੀ ਜਾਂ ਮੋਬਾਈਲ ਫੋਨ ਦੇਖਣ ਨਾਲ ਸਾਡੀ ਮਾਨਸਿਕ ਤੰਦਰੁਸਤੀ ਤੇ ਬਹੁਤ ਮਾੜਾ ਅਸਰ ਪੈਂਦਾ ਹੈ।

ਡਿਜੀਟਲ ਵਸਤੂਆਂ ਦੀ ਵਰਤੋਂ ਘੱਟ ਕਰਨ ਨਾਲ ਅਸੀਂ ਆਪਣੇ ਸਮੇਂ, ਧਿਆਨ ਅਤੇ ਮਾਨਸਿਕ ਤੰਦਰੁਸਤੀ ਨੂੰ ਵਾਪਿਸ ਪ੍ਰਾਪਤ ਕਰਨ ਵਿੱਚ ਸਫ਼ਲ ਹੋ ਸਕਦੇ ਹਾਂ।

ਤਣਾਅ ਅਤੇ ਚਿੰਤਾ ਨੂੰ ਘਟਾਓ

ਸਾਡਾ ਲਗਾਤਾਰ ਖਬਰਾਂ ਪੜਨ ਤੇ ਸੁਣਨ ਅਤੇ ਲਗਾਤਾਰ ਕੰਮ ਦੀਆਂ ਈਮੇਲਾਂ ਨੂੰ ਦੇਖਣ ਨਾਲ ਸਾਡੇ ਤਣਾਅ ਵਿੱਚ ਵਾਧਾ ਹੁੰਦਾ ਹੈ। ਇਸ ਤੋਂ ਕੁੱਝ ਸਮੇਂ ਲਈ ਦੂਰੀ ਬਣਾਉਣ ਨਾਲ ਸਾਡੇ ਦਿਮਾਗ ਨੂੰ ਆਰਾਮ ਮਿਲਦਾ ਹੈ, ਸ਼ਾਂਤੀ ਦੀ ਭਾਵਨਾ ਵਧਦੀ ਹੈ ਅਤੇ ਇਸ ਤਰ੍ਹਾਂ ਚਿੰਤਾ ਘੱਟ ਹੁੰਦੀ ਹੈ।

ਡਿਜੀਟਲ ਵਸਤੂਆਂ ਦੀ ਘੱਟ ਵਰਤੋਂ ਕਰਨ ਦੇ ਫਾਇਦੇ

ਨੀਂਦ ਪੂਰੀ ਆਉਣਾ

ਡਿਜਿਟਲ ਸਕਰੀਨਾਂ ਵਿੱਚੋ ਨਿਕਲਣ ਵਾਲੀ ਰੋਸ਼ਨੀ ਸਾਡੀ ਨੀਂਦ ਤੇ ਮਾੜਾ ਅਸਰ ਪਾਉਂਦੀ ਹੈ। ਇਸ ਲਈ ਸਾਨੂੰ ਸੌਣ ਤੋਂ ਪਹਿਲਾਂ ਡਿਜੀਟਲ ਵਸਤੂਆਂ ਤੋਂ ਦੂਰੀ ਬਣਾਉਣ ਦੀ ਜ਼ਰੂਰਤ ਹੈ। ਇਸ ਤਰ੍ਹਾਂ ਅਸੀਂ ਚੰਗੀ ਨੀਂਦ ਲੈ ਸਕਦੇ ਹਾਂ।

ਕੰਮ ਕਰਨ ਦੀ ਸ਼ਮਤਾ ਵਿੱਚ ਘਾਟਾ 

ਲਗਾਤਰ ਸੂਚਨਾਵਾਂ ਅਤੇ ਫ਼ੋਨ ਨੂੰ ਦੇਖਣ ਦਾ ਲਾਲਚ ਸਾਡੇ ਵਧੇਰੇ ਕੰਮ ਨੂੰ ਪੂਰਾ ਕਰਨ ਵਾਲੀ ਸ਼ਮਤਾ ਨੂੰ ਘਟਾਉਂਦਾ ਹੈ। ਇਸ ਲਈ ਇਨ੍ਹਾਂ ਤੋਂ ਦੂਰ ਹੋ ਕਿ ਅਸੀਂ ਬਿਨਾਂ ਕਿਸੇ ਰੁਕਾਵਟ ਤੋਂ ਆਪਣੇ ਕੰਮਾਂ ‘ਤੇ ਧਿਆਨ ਦੇ ਸਕਦੇ ਹਾਂ, ਜਿਸ ਨਾਲ ਅਸੀਂ ਇੱਕ ਮਾਹਿਰ ਇਨਸਾਨ ਬਣ ਸਕਦੇ ਹਾਂ।

ਬਿਹਤਰ ਰਿਸ਼ਤੇ

ਸਾਨੂੰ ਆਪਣੇ ਰਿਸ਼ਤਿਆ ਨੂੰ ਬਿਹਤਰ ਕਰਨ ਦੇ ਲਈ ਮੋਬਾਈਲ ਫੋਨ ਜਾਂ ਕਿਸੇ ਹੋਰ ਡਿਜੀਟਲ ਵਸਤੂਆਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ। ਸਭ ਤੋਂ ਵਧਿਆ ਤਰੀਕਾ ਆਹਮਣੇ-ਸਾਹਮਣੇ ਬੈਠ ਕੇ ਗੱਲਬਾਤ ਕਰਨਾ ਹੈ। ਕਿਉਂਕਿ ਇਸ ਵਿੱਚ ਅਸੀ ਆਪਣੇ ਵਿਚਾਰਾਂ ਨੂੰ ਸਹੀ ਢੰਗ ਨਾਲ ਸਮਝਾਅ ਸਕਦੇ ਹਾਂ। ਜਿਸ ਨਾਲ ਰਿਸ਼ਤੇ ਬਿਹਤਰ ਹੋ ਸਕਦੇ ਹਨ।

ਆਪਣੇ ਕੰਮ ਤੇ ਧਿਆਨ ਦੇਣਾ 

ਡਿਜੀਟਲ ਵਸਤੂਆਂ ਤੋਂ ਦੂਰ ਹੋ ਕੇ ਤੁਸੀਂ ਆਪਣੀ ਜ਼ਿੰਦਗੀ ਦੇ ਹਰ ਇੱਕ ਪਲ ਦਾ ਅਨੰਦ ਲੈ ਸਕਦੇ ਹੋ। ਜਿਵੇਂ ਕਿ ਤੁਸੀਂ ਖਾਣਾ ਖਾ ਰਹੇ ਹੋ, ਸੈਰ ਕਰ ਰਹੇ ਹੋ, ਜਾਂ ਆਪਣੀਆਂ ਰੋਜ਼ਾਨਾ ਗਤੀਵਿਧਿਆਂ ਕਰ ਰਹੇ ਹੋ, ਤੁਸੀ ਇਹਨਾਂ ਵਿੱਚ ਪੂਰੀ ਤਰਾਂ ਧਿਆਨ ਦੇ ਸਕਦੇ ਹੋ। ਜ਼ਿਆਦਾਤਰ ਅਸੀਂ ਆਪਣੇ ਫੋਨ ਵਿੱਚ ਰੁਜੇ ਹੋਣ ਕਰਕੇ ਇਨਾਂ ਕੰਮਾਂ ਵਿੱਚ ਚੰਗੀ ਤਰਾਂ ਧਿਆਨ ਨਹੀਂ ਦਿੰਦੇ। ਹੋਰ ਤਾਂ ਹੋਰ ਇਸ ਨਾਲ ਸਾਡੇ ਕੰਮ ਕਰਨ ਦੀ ਇੱਛਾ ਸ਼ਕਤੀ ਘੱਟ ਜਾਂਦੀ ਹੈ।  

ਡਿਜੀਟਲ ਵਸਤੂਆਂ ਦੀ ਘੱਟ ਵਰਤੋਂ ਲਈ ਕੁੱਝ ਸੁਝਾਅ

ਸਮੇਂ ਨੂੰ ਸੈਟ ਕਰੋ

ਡਿਜੀਟਲ ਚੀਜ਼ਾਂ ਦੀ ਘੱਟ ਵਰਤੋਂ ਲਈ ਖਾਸ ਸਮੇਂ ਜਾਂ ਦਿਨ ਨੂੰ ਰੱਖਣਾ ਚਾਹੀਦਾ ਹੈ। ਇਹ ਹਰ ਸ਼ਾਮ ਨੂੰ ਕੁੱਝ ਘੰਟੇ, ਹਫ਼ਤੇ

ਦੇ ਖ਼ਤਮ ਹੋਣ ‘ਤੇ ਪੂਰਾ ਦਿਨ, ਜਾਂ ਹਰ ਮਹੀਨੇ ‘ਤੇ ਇੱਕ ਪੂਰਾ ਦਿਨ ਹੋ ਸਕਦਾ ਹੈ। 

ਪਹਿਲਾਂ ਸੂਚਿਤ ਕਰੋ

ਆਪਣੇ ਦੋਸਤਾਂ, ਪਰਿਵਾਰ ਅਤੇ ਤੁਹਾਡੇ ਨਾਲ ਕੰਮ ਕਰਨ ਵਾਲਿਆਂ ਨੂੰ ਆਪਣੀਆਂ ਡਿਜੀਟਲ ਵਸਤੂਆਂ ਦੀ ਵਰਤੋਂ ਨਾ ਕਰਨ ਬਾਰੇ ਪਹਿਲਾਂ ਹੀ ਸੂਚਿਤ ਕਰੋ, ਤਾਂ ਜੋ ਉਹਨਾ ਨੂੰ ਉਸ ਸਮੇਂ ਦੌਰਾਨ ਤੁਹਾਡੀ ਨਾ ਮੋਜੂਦਗੀ ਬਾਰੇ ਪਤਾ ਲੱਗ ਸਕੇ।

ਆਪਣੇ ਆਲੇ-ਦੁਆਲ਼ੇ ਨੂੰ ਬਦਲੋ

ਆਪਣੇ ਆਸ-ਪਾਸ ਦੀਆਂ ਕੁੱਝ ਥਾਵਾਂ ਤੇ ਸਾਨੂੰ ਡਿਜੀਟਲ ਵਸਤੂਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਜਿਵੇਂ ਕਿ ਤੁਹਾਡੇ ਸੌਣ ਵਾਲੇ ਕਮਰੇ ਵਿਚ, ਖਾਣਾ ਖਾਣ ਵਾਲੇ ਮੇਜ਼ ਤੇ ਅਤੇ ਆਪਸੀ ਗੱਲ ਬਾਤ ਦੇ ਦੌਰਾਨ ਡਿਜਿਟਲ ਵਸਤੂਆ ਨੂੰ ਆਪਣੇ ਤੋਂ ਦੂਰ ਰੱਖਣਾ ਚਾਹੀਦਾ ਹੈ। 

ਜ਼ਰੂਰਤ ਸਮੇਂ ਹੀ ਡਿਜੀਟਲ ਵਸਤੂਆਂ ਦੀ ਵਰਤੋਂ ਕਰੋ

ਜਿਸ ਸਮੇਂ ਸਾਨੂੰ ਸਹਾਇਤਾ ਦੀ ਲੋੜ ਹੁੰਦੀ ਹੈ, ਤਾਂ ਅਸੀਂ ਉਸ ਸਮੇਂ ਡਿਜੀਟਲ ਵਸਤੂਆਂ ਦੀ ਵਰਤੋਂ ਕਰ ਸਕਦੇ ਹਾਂ। ਕਿਉਂਕਿ ਇਹ ਸਾਡੀ ਮਦਦ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਇਹ ਜਰੂਰ ਹੈ ਕਿ ਇਹ ਸਾਡੇ ਕੰਮ ਨੂੰ ਬਹੁਤ ਵਧੀਆ ਤੇ ਆਸਾਨੀ ਨਾਲ ਕਰਨ ਵਿੱਚ ਸਾਡੀ ਮੱਦਦ ਕਰਦੀਆਂ ਹਨ, ਪਰ ਫਿਰ ਵੀ ਸਾਨੂੰ ਇਹਨਾਂ ਦੀ ਵਰਤੋਂ ਨੂੰ ਹੋਲੀ-ਹੋਲੀ ਘਟਾਉਣਾ ਚਾਹੀਦਾ ਹੈ।

ਨਿੱਜੀ ਕੰਮਾਂ ਵਿੱਚ ਸ਼ਾਮਿਲ ਹੋਣਾ

ਆਪਣੇ ਨਿੱਜੀ ਕੰਮਾਂ ਤੇ ਆਲੇ-ਦੁਆਲੇ ਵਿੱਚੋ ਖੁਸ਼ੀਆਂ ਨੂੰ ਲੱਭਣਾ ਚਾਹੀਦਾ ਹੈ। ਸਾਨੂੰ ਆਪਣੇ ਪਰਿਵਾਰ ਨਾਲ ਅਤੇ ਆਪਣੇ ਦੋਸਤਾਂ ਨਾਲ ਹਰ ਰੋਜ਼ ਕੁੱਝ ਸਮਾਂ ਬਤੀਤ ਕਰਨਾ ਚਾਹੀਦਾ ਹੈ, ਜਿਵੇਂ ਕਿ ਸਵੇਰੇ ਸੈਰ ਕਰਨ ਲਈ ਜਾਣਾ, ਇਕੱਠੇ ਬੈਠ ਕੇ ਖਾਣਾ-ਖਾਣਾ। ਇਸ ਤੋਂ ਇਲਾਵਾ ਤੁਸੀਂ ਕੁੱਝ ਕਿਤਾਬਾਂ ਪੜ੍ਹ ਸਕਦੇ ਹੋ ਜਿਸ ਵਿੱਚ ਕੋਈ ਡਿਜਿਟਲ ਚੀਜ਼ਾਂ ਸ਼ਾਮਿਲ ਨਾ ਹੋਣ।

ਇੱਕ ਭੱਜ-ਦੋੜ ਵਾਲੇ ਸੰਸਾਰ ਵਿੱਚ ਸੰਤੁਲਨ ਨੂੰ ਮੁੱਖ ਰੱਖੋ

ਸਾਨੂੰ ਡਿਜਿਟਲ ਵਸਤੂਆਂ ਨੂੰ ਛੱਡਣ ਦੀ ਲੋੜ ਨਹੀਂ ਹੈ ਸਗੋਂ ਇਹਨਾਂ ਦੀ ਵਰਤੋਂ ਘੱਟ ਕਰਨੀ ਚਾਹੀਦਾ ਹੈ। ਅਸੀਂ ਡਿਜਿਟਲ ਵਸਤੂਆਂ ਅਤੇ ਉਰਜਾ ਵਾਲੇ ਉਪਕਰਨਾ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਬਤੀਤ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਆਪਣੇ ਆਲੇ-ਦੁਆਲੇ ਦੇ ਸੰਸਾਰ ਨਾਲ ਦੁਬਾਰਾ ਜੋੜ ਸਕਦੇ ਹਾਂ। ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਸਕਦੇ ਹਾਂ ਅਤੇ ਆਪਣੀ ਸਰੀਰਕ ਤੰਦਰੁਸਤੀ ਵਿਚ ਵਾਧਾ ਕਰ ਸਕਦੇ ਹਾਂ। ਸਾਡਾ ਸਰੀਰ ਵੀ ਇੱਕ ਮਸ਼ੀਨ ਦੀ ਤਰ੍ਹਾਂ ਕੰਮ ਕਰਦਾ ਹੈ। ਕਿਉਂਕਿ ਜਿਸ ਤਰਾਂ ਮਸ਼ੀਨਾਂ ਨੂੰ ਲਗਾਤਾਰ ਕੰਮ ਕਰਨ ਤੋਂ ਬਾਅਦ ਥੋੜੀ ਦੇਰ ਲਈ ਬੰਦ ਕਰਨ ਦੀ ਜਰੂਰਤ ਹੁੰਦੀ ਹੈ ਓਸੇ ਹੀ ਤਰਾਂ ਸਾਡੇ ਸਰੀਰ ਨੂੰ ਵੀ ਕੰਮ ਕਰਨ ਤੋਂ ਬਾਅਦ ਆਰਾਮ ਦੀ ਲੋੜ ਹੁੰਦੀ ਹੈ। ਡਿਜਿਟਲ ਵਸਤੂਆਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਾਡੇ ਸ਼ਰੀਰ ਅਤੇ ਦਿਮਾਗ ਨੂੰ ਆਰਾਮ ਨਹੀਂ ਮਿਲਦਾ ਇਸ ਲਈ ਸਾਨੂੰ ਡਿਜਿਟਲ ਚੀਜਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।   


Comments

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ ‘ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।